ਸ਼ਾਹੀ ਟਿੱਬੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸ਼ਾਹੀ ਟਿੱਬੀ: ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਕੀਰਤਪੁਰ ਨਗਰ ਤੋਂ 6 ਕਿ.ਮੀ. ਦੀ ਵਿਥ ਉਤੇ ਦੱਖਣ ਵਲ ਸਥਿਤ ਇਕ ਟਿੱਬੀ , ਜਿਥੇ ਆਨੰਦਪੁਰ ਛਡਣ ਤੋਂ ਬਾਦ ਦਸਮ ਗੁਰੂ ਜੀ ਅਜੇ 14 ਕਿ.ਮੀ. ਹੀ ਆਏ ਹੋਣਗੇ ਕਿ ਪਿਛੋਂ ਮੁਗ਼ਲ ਸੈਨਾ ਦੇ ਦਸਤੇ ਪਹੁੰਚ ਗਏ। ਗੁਰੂ ਜੀ ਨੇ ਉਨ੍ਹਾਂ ਨਾਲ ਨਜਿਠਣ ਲਈ ਭਾਈ ਉਦੈ ਸਿੰਘ ਦੀ ਕਮਾਨ ਅਧੀਨ 50 ਸਿੰਘ ਉਥੇ ਛਡੇ ਅਤੇ ਆਪ ਅਗੇ ਨੂੰ ਨਿਕਲ ਗਏ। ਸਿੰਘਾਂ ਦੀ ਉਸ ਟਿੱਬੀ ਕੋਲ ਮੁਗ਼ਲ ਸੈਨਿਕਾਂ ਨਾਲ ਗਹਿਗਚ ਲੜਾਈ ਹੋਈ ਜਿਸ ਵਿਚ ਸਾਰੇ ਸਿੰਘ ਸ਼ਹੀਦ ਹੋ ਗਏ। ਉਨ੍ਹਾਂ ਦੀ ਯਾਦ ਵਿਚ ਉਥੇ ‘ਮੰਜੀ ਸਾਹਿਬ’ ਨਾਂ ਦਾ ਇਕ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਦੀ ਵਿਵਸਥਾ ਨਿਹੰਗ ਸਿੰਘ ਕਰਦੇ ਹਨ। ਸਿੰਘਾਂ ਦੀ ਅਦੁੱਤੀ ਬਹਾਦਰੀ ਦੇ ਪ੍ਰਕਾਸ਼ ਵਿਚ ਇਸ ਟਿੱਬੀ ਨੂੰ ‘ਸ਼ਾਹੀ ਟਿੱਬੀ’ ਕਿਹਾ ਜਾਣ ਲਗਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.